ਪਟਿਆਲਾ: 20 ਸਤੰਬਰ, 2014

ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ‘ਪ੍ਰਤਿਭਾ ਖੋਜ ਮੁਕਾਬਲਾ – 2014’ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਕਲਾਕਾਰ ਸ. ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸ. ਜਸਪਾਲ ਸਿੰਘ ਕਲਿਆਣ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਮੀ ਬਾਈ ਨੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਲੋਕ ਕਲਾਵਾਂ ਵਿਚ ਮੁਹਾਰਤ ਹਾਸਲ ਕਰਨ ਲਈ ਪ੍ਰਤਿਬੱਧਤਾ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਉਂਤਮ ਪੇਸ਼ਕਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿਥੇ ਭਾਸ਼ਣ ਕਲਾ ਲਈ ਚੁਣੇ ਗਏ ਵਿਸ਼ੇ ਬਹੁਤ ਹੀ ਪ੍ਰਾਸੰਗਿਕ ਤੇ ਨੌਜਵਾਨਾਂ ਨਾਲ ਜੁੜੇ ਹੋਏ ਸਨ ਉਥੇ ਬੁਲਾਰਿਆਂ ਅੰਦਰ ਹੌਂਸਲਾ ਤੇ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਸੀ। ਪੰਮੀ ਬਾਈ ਨੇ ਆਪਣੇ ਨਵੇਂ ਰਿਕਾਰਡ ਹੋਏ ਗੀਤ ਗਾ ਕੇ ਦਰਸ਼ਕਾਂ ਨੂੰ ਕੀਲ ਲਿਆ। ਸ. ਜਸਪਾਲ ਸਿੰਘ ਕਲਿਆਣ ਨੇ ਵਿਦਿਆਰਥੀ ਕਲਾਕਾਰਾਂ ਦੀ ਬਿਹਤਰੀਨ ਪੇਸ਼ਕਾਰੀ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸ. ਹਰਭਜਨ ਸਿੰਘ ਏ.ਆਈ.ਜੀ. (ਇੰਟੈਲੀਜੈਂਸ) ਦਾ ਕਾਲਜ ਪ੍ਰਬੰਧਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਯੁਵਕ ਮੇਲਿਆਂ ਵਿਚ ਕਲਾਤਮਕ ਤੇ ਸਾਹਿਤਕ ਮੁਕਾਬਲਿਆਂ ਦੀ ਪਰੰਪਰਾ ਨੇ ਅਨੇਕਾਂ ਨੌਜਵਾਨਾਂ ਦੀ ਸ਼ਖ਼ਸੀਅਤ ਨਿਖਾਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਹੂਕ, ਹਾਕ, ਹੇਕ ਤੇ ਹੋਕਰਾ ਜਿਹੇ ਅਰਥ ਭਰਪੂਰ ਸ਼ਬਦਾਂ ਚੋਂ ਝਲਕਦੇ ਲੋਕ-ਜੀਵਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਤੇ ਕਿਹਾ ਕਿ ਉਹ ਆਮ ਲੋਕਾਂ ਦੇ ਜੀਵਨ ਤਜਰਬਿਆਂ ਤੋਂ ਅਨੇਕਾਂ ਸਭਿਆਚਾਰਕ-ਕੀਮਤਾਂ ਗ੍ਰਹਿਣ ਕਰ ਸਕਦੇ ਹਨ।
ਵਿਦਿਆਰਥੀਆਂ ਵਲੋਂ ਗਰੁੱਪ ਸ਼ਬਦ, ਸਮੂਹ ਗਾਇਨ, ਸਕਿੱਟ, ਗਿੱਧਾ, ਭੰਗੜਾ, ਪੱਛਮੀ ਸਮੂਹ ਗਾਣ ਆਦਿ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ ਗਈਆਂ। ਭਾਸ਼ਣ-ਕਲਾ ਤੇ ਵਾਦ-ਵਿਵਾਦ ਵਿਚ ਦੀਪ ਪ੍ਰਿਆ ਨੇ ਪਹਿਲਾ, ਇਸ਼ਨੂਰ ਘੁੰਮਣ ਤੇ ਸੰਦੀਪ ਸ਼ਿਓਖੰਡ ਨੇ ਦੂਜਾ ਅਤੇ ਰਕਸ਼, ਸ੍ਰਿਸ਼ਟੀ ਤੇ ਦਿਵੀਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਗੀਤ ਤੇ ਗ਼ਜ਼ਲ ਵਿਚ ਬਾਵਨ ਪ੍ਰੀਤ ਕੌਰ ਨੇ ਪਹਿਲਾ ਤੇ ਅਰਸ਼ਅਲਾਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕੁਇੱਜ਼ ਮੁਕਾਬਲੇ ਵਿਚ ਹਰਪ੍ਰੀਤ ਸਿੰਘ ਨੇ ਪਹਿਲਾ, ਸਨਦੀਪ ਸ਼ੇਓਖੰਡ ਨੇ ਦੂਜਾ ਤੇ ਗੌਰਵ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਉਚਾਰਨ ਵਿਚ ਸੂਰਜ ਸ਼ਰਮਾ ਪਹਿਲੇ, ਜਸਵੰਤ ਰਾਮ ਦੂਜੇ ਅਤੇ ਸਪਨਾ ਅਤੇ ਨੇਹਾ ਚੌਧਰੀ ਤੀਜੇ ਸਥਾਨ ਤੇ ਰਹੇ।
ਲੋਕ ਗੀਤਾਂ ਦੇ ਮੁਕਾਬਲੇ ਵਿਚ ਸੂਰਜ ਸ਼ਰਮਾ ਨੇ ਪਹਿਲਾ, ਕੁਲਵੰਤ ਤੇ ਜਸਵੰਤ ਰਾਮ ਨੇ ਦੂਜਾ ਸਥਾਨ ਹਾਸਲ ਕੀਤਾ।
ਪੱਛਮੀ ਸੋਲੋ ਗਾਇਨ ਵਿਚ ਸ਼ਿਵਾਂਸ਼ੂ ਸ਼ਰਮਾ ਪਹਿਲੇ, ਪਲਕ ਜੈਨ ਦੂਜੇ ਅਤੇ ਅਮਰਦੀਪ ਤੀਜੇ ਸਥਾਨ ਤੇ ਰਿਹਾ।
ਕਲਾਸੀਕਲ (ਵੋਕਲ) ਵਿਚ ਗੁਰਨਦਰ ਸਿੰਘ ਪਹਿਲੇ, ਸੁਨੈਨਾ ਰਾਣਾ ਦੂਜੇ ਸਥਾਨ ਤੇ ਰਹੀ।
ਮਹਿੰਦੀ ਲਗਾਉਣ ਵਿਚ ਸਵਪਨਦੀਪ ਨੇ ਪਹਿਲਾ, ਪ੍ਰਨੀਤ ਕੌਰ ਨੇ ਦੂਜਾ ਤੇ ਪੂਜਾ ਅਤੇ ਕੰਚਨ ਸ਼ਰਮਾ ਨੇ ਤੀਜਾ ਸਥਾਨ ਲਿਆ।
ਕੋਲਾਜ ਮੇਕਿੰਗ ਵਿਚ ਪ੍ਰਿਆ ਸਚਦੇਵ ਨੇ ਪਹਿਲਾ ਤੇ ਸਭਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਕਢਾਈ ਦੇ ਮੁਕਾਬਲੇ ਵਿਚ ਅਮਨਜੀਤ ਤੇ ਕਰਮਵੀਰ ਨੇ ਪਹਿਲਾ ਅਮਰਿਤਪਾਲ ਕੌਰ ਨੇ ਦੂਜਾ ਤੇ ਰਿਤੂ ਬਾਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਕਾਰਟੂਨ ਬਣਾਉਣ ਵਿਚ ਪ੍ਰੀਆ ਗਰਗ ਤੇ ਅੰਕਿਤਾ ਵਰਮਾ ਪਹਿਲੇ ਸਥਾਨ ਤੇ ਰਹੇ ਜਦ ਕਿ ਦੀਕਸ਼ਾ ਵਰਮਾ ਦੂਜੇ ਤੇ ਅੰਮ੍ਰਿਤਪਾਲ ਕੌਰ ਤੀਜੇ ਸਥਾਨ ਤੇ ਰਹੀ।
ਮੌਕੇ ਤੇ ਚਿੱਤਰਕਾਰੀ ਵਿਚ ਲਵਪ੍ਰੀਤ ਕੌਰ ਪਹਿਲੇ ਤੇ ਮਨਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ।
ਕਲੇਅ ਮਾਡਲਿੰਗ ਵਿਚ ਸਿਮਰਨਜੀਤ ਕੌਰ ਪਹਿਲੇ ਤੇ ਕਰਨ ਗੁਰੂ ਦੂਜੇ ਅਤੇ ਨਵਦੀਪ ਕੌਰ ਤੀਜੇ ਸਥਾਨ ਤੇ ਰਿਹਾ। ਪੋਸਟਰ ਬਣਾਉਣ ਵਿਚ ਮਨਜਿੰਦਰ ਕੌਰ ਪਹਿਲੇ ਤੇ ਕੀਰਤੀ ਦੂਜੇ ਅਤੇ ਪਸ਼ਮੀਨ ਕੌਰ ਤੇ ਗੁਰਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। ਫੋਟੋਗ੍ਰਾਫ਼ੀ ਵਿਚ ਕੁਲਦੀਪ ਸਿੰਘ ਪਹਿਲੇ, ਪ੍ਰੀਆ ਗਰਗ ਦੂਜੇ ਅਤੇ ਹਿਤੇਸ਼ ਕਪੂਰ ਤੀਜੇ ਸਥਾਨ ਤੇ ਰਹੇ। ਰੰਗੋਲੀ ਵਿਚ ਸਿਮਰਨਜੀਤ ਕੌਰ ਪਹਿਲੇ ਤਨੀਸ਼ਾ ਮਨਚੰਦਾ ਦੂਜੇ ਅਤੇ ਕੀਰਤੀ ਵਰਮਾ ਤੇ ਹਰਸਿਮਰਤ ਢਿੱਲੋਂ ਤੀਜੇ ਸਥਾਨ ਤੇ ਰਹੀਆਂ।
ਸਮਾਗਮ ਦੇ ਅੰਤ ਵਿਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪ੍ਰੋ. ਨਿਰਮਲ ਸਿੰਘ, ਪ੍ਰੋ. ਸੈਲੇਂਦਰ ਕੌਰ ਤੇ ਮਿਸ ਚਰਨਲੀਨ ਕੌਰ ਨੇ ਭਾਸ਼ਣ ਕਲਾ ਲਈ, ਡਾ. ਹਰਚਰਨ ਸਿੰਘ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਤੇ ਡਾ. ਮਨਜੀਤ ਕੌਰ ਨੇ ਕਵਿਤਾ ਉਚਾਰਣ ਲਈ ਜੱਜਾਂ ਦੀ ਭੂਮਿਕਾ ਨਿਭਾਈ। ਸੰਗੀਤ ਦੀਆਂ ਆਇਟਮਾਂ ਲਈ ਪ੍ਰੋ. ਸੈਲੇਂਦਰ ਕੌਰ, ਡਾ. ਰਾਜੀਵ ਸ਼ਰਮਾ, ਡਾ. ਮਨਜੀਤ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ ਜੱਜ ਰਹੇ। ਕੁਵਿੱਜ਼ ਲਈ ਪ੍ਰੋ. ਪੂਨਮ ਮਲਹੋਤਰਾ, ਪ੍ਰੋ. ਅਜੀਤ ਕੁਮਾਰ ਅਤੇ ਪ੍ਰੋ. ਗਣੇਸ਼ ਕੁਮਾਰ ਸੇਠੀ ਨੇ ਜੱਜਾਂ ਦੇ ਫ਼ਰਜ਼ ਨਿਭਾਏ। ਕੋਮਲ ਕਲਾਵਾਂ ਲਈ ਪੋz. ਜਸਵੀਰ ਕੌਰ, ਪ੍ਰੋ. ਰੋਹਿਤ ਸੱਚਦੇਵਾ, ਮਿਸ ਪੂਨਮ ਸ਼ਰਮਾ ਤੇ ਮਿਸਿਜ਼ ਵੀਨੂ ਜੈਨ ਜੱਜ ਸਨ।
ਜੇਤੂ ਪ੍ਰਤਿਯੋਗੀਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਪ੍ਰੋ. ਬਲਵੀਰ ਸਿੰਘ, ਡੀਨ ਸਭਿਆਚਾਰਕ ਸਰਗਮੀਆਂ, ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ।
ਡਾ. ਵਿਨੇ ਜੈਨ ਨੇ ਧੰਨਵਾਦ ਦੇ ਸ਼ਬਦ ਕਹੇ।

 

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ